ਸਾਡਾ ਪ੍ਰਾਥਮਿਕ ਸੇਵਾਵਾਂ ਫਾਰਮ ਕਈ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ:
ਬਿਜਲੀ ਬੰਦ ਹੋਣ ‘ਤੇ ਸਹਾਇਤਾ ਉਪਲਬਦ ਹੋਵੇਗੀ, ਭਾਵੇਂ ਤੁਸੀਂ ਕੋਈ ਵੀ ਭਾਸ਼ਾ ਬੋਲਦੇ ਹੋ।
ਸਾਡਾ “Recite Me” ਟੂਲਬਾਰ ਤੁਹਾਨੂੰ ਇਸ ਪੇਜ਼ ਨੂੰ 250 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਆਗਿਆ ਦਿੰਦਾ ਹੈ ਅਤੇ ਇੱਥੋਂ ਤੱਕ ਕਿ ਟੈਕਸਟ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਸਕਦਾ ਹੈ।
ਕੀ ਤੁਹਾਨੂੰ ਕਿਸੇ ਹੋਰ ਭਾਸ਼ਾ ਦੀ ਲੋੜ ਹੈ?
ਅਸੀਂ ਜਾਣਦੇ ਹਾਂ ਕਿ ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ ਤਾਂ ਬਿਜਲੀ ਬੰਦ ਹੋਣਾ ਵਾਧੂ ਚਿੰਤਾਵਾਂ ਪੈਦਾ ਕਰ ਸਕਦਾ ਹੈ – ਜਿਵੇਂ ਜਾਣਕਾਰੀ ਨੂੰ ਪੂਰੀ ਤਰ੍ਹਾਂ ਨਾ ਸਮਝਣਾ, ਮਹੱਤਵਪੂਰਨ ਸੁਰੱਖਿਆ ਜਾਣਕਾਰੀ ਨਾ ਮਿਲਣਾ ਜਾਂ ਸਾਡੇ ਨਾਲ ਸੰਪਰਕ ਕਰਨਾ ਔਖਾ ਹੋਣਾ।
ਇਸ ਲਈ ਸਾਡੀਆਂ ਮੁਫ਼ਤ ਪ੍ਰਾਥਮਿਕ ਸੇਵਾਵਾਂ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਦੀਆਂ ਹਨ। ਤੁਹਾਨੂੰ ਆਪਣੀਆਂ ਲੋੜਾਂ ਮੁਤਾਬਕ ਤਿਆਰ ਕੀਤੀ ਇੱਕ ਨਿੱਜੀ ਪਾਵਰ ਕੱਟ ਯੋਜਨਾ ਮਿਲੇਗੀ, ਨਾਲ ਹੀ ਯੋਜਿਤ ਬਿਜਲੀ ਬੰਦ ਹੋਣ ਜਾਂ ਖਰਾਬ ਮੌਸਮ ਬਾਰੇ ਸਪੱਸ਼ਟ ਅਤੇ ਸਧਾਰਣ ਜਾਣਕਾਰੀ ਮਿਲੇਗੀ ਤਾਂ ਜੋ ਤੁਸੀਂ ਤਿਆਰ ਅਤੇ ਨਿਯੰਤਰਣ ਵਿੱਚ ਮਹਿਸੂਸ ਕਰ ਸਕੋ।
ਯੋਗਤਾ: ਕੀ ਇਹ ਤੁਹਾਡੇ ਲਈ ਹੈ?
ਤੁਸੀਂ ਰਜਿਸਟਰ ਕਰ ਸਕਦੇ ਹੋ ਜੇ:
- ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ
- ਤੁਸੀਂ ਬਹਿਰੇ ਹੋ ਜਾਂ ਚੰਗੀ ਤਰਾਂ ਸੁਨਣ ਤੋਂ ਅਸਮਰੱਥ ਹੋ
- ਤੁਹਾਨੂੰ ਅਪਾਹਜਤਾ ਹੈ
- ਤੁਸੀਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਰਹਿੰਦੇ ਹੋ
- ਤੁਸੀਂ ਅੰਨ੍ਹੇ ਹੋ ਜਾਂ ਤੁਹਾਡੀ ਨਜ਼ਰ ਕਮਜ਼ੋਰ ਹੈ
- ਤੁਸੀਂ ਲੰਬੇ ਸਮੇਂ ਤੋਂ ਬਿਮਾਰ ਹੈ
- ਤੁਸੀਂ ਉਹ ਚਿਕਿਤਸਾ ਸਾਜ਼ੋ-ਸਾਮਾਨ ਵਰਤਦੇ ਹੋ ਜੋ ਬਿਜਲੀ ‘ਤੇ ਨਿਰਭਰ ਕਰਦਾ ਹੈ
- ਤੁਸੀਂ 60 ਤੋਂ ਵੱਧ ਉਮਰ ਦੇ ਹੋ
- ਤੁਹਾਨੂੰ ਅਸਥਾਈ ਤੌਰ ‘ਤੇ ਵਾਧੂ ਸਹਾਇਤਾ ਦੀ ਲੋੜ ਹੈ
ਭਾਸ਼ਾ ਸਹਾਇਤਾ
ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਅਸੀਂ ਤੁਹਾਡੇ ਲਈ ਸਹਾਇਤਾ ਪ੍ਰਾਪਤ ਕਰਨਾ ਆਸਾਨ ਬਣਾ ਸਕਦੇ ਹਾਂ।
-
ਆਨਲਾਈਨ
ਸਾਡੀ ਵੈਬਸਾਈਟ ‘ਤੇ, ਤੁਸੀਂ Recite Me ਟੂਲਬਾਰ ਵਰਤ ਸਕਦੇ ਹੋ। ਸਿਰਫ਼ ਪੇਜ ਦੇ ਹੇਠਲੇ ਖੱਬੇ ਕੋਨੇ ਵਿੱਚ ਪੀਲੇ ਬਟਨ ‘ਤੇ ਕਲਿੱਕ ਕਰੋ ਅਤੇ ਫਿਰ “Try Our Toolbar.” ਚੁਣੋ। ਤੁਸੀਂ ਵੈਬਸਾਈਟ ਨੂੰ 125 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੇ ਵਿਕਲਪਾਂ ਦੇ ਨਾਲ ਨਾਲ ਟੈਕਸਟ ਦੇ ਦਿੱਖ, ਪੜ੍ਹਨ ਦੇ ਤਰੀਕੇ ਜਾਂ ਇਸ ਦੇ ਪ੍ਰਦਰਸ਼ਨ ਨੂੰ ਬਦਲਣ ਵਾਲੇ ਟੂਲ ਵੀ ਦੇਖੋਗੇ।
-
ਫੋਨ ‘ਤੇ
ਜਦੋਂ ਤੁਸੀਂ ਸਾਨੂੰ ਕਾਲ ਕਰਦੇ ਹੋ, ਤੁਸੀਂ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ। ਅਸੀਂ ਤੁਹਾਨੂੰ Language Line ਰਾਹੀਂ ਜੋੜਾਂਗੇ, ਜੋ 240 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਪ੍ਰਦਾਨ ਕਰਦੀ ਹੈ। ਜੇ ਅਸੀਂ ਤੁਹਾਡੇ ਘਰ ਆਉਂਦੇ ਹਾਂ, ਅਸੀਂ ਇੱਕ ਦੁਭਾਸ਼ੀਆ ਦੀ ਵਿਵਸਥਾ ਵੀ ਕਰ ਸਕਦੇ ਹਾਂ।
ਅਸੀਂ ਤੁਹਾਡੇ ਸੁੱਖ-ਚੈਨ ਲਈ ਇਕੱਠੇ ਕੰਮ ਕਰ ਰਹੇ ਹਾਂ
“ਅਸੀਂ ਜਾਣਦੇ ਹਾਂ ਕਿ ਹਰ ਕੋਈ ਅੰਗਰੇਜ਼ੀ ਆਪਣੀ ਪਹਿਲੀ ਭਾਸ਼ਾ ਵਜੋਂ ਨਹੀਂ ਬੋਲਦਾ, ਅਤੇ ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਕਿਸੇ ਨੂੰ ਵੀ ਬਿਜਲੀ ਬੰਦ ਹੋਣ ਦੌਰਾਨ ਸਹਾਇਤਾ ਤੋਂ ਵਾਂਝਾ ਨਾ ਰਹਿਣਾ ਪਏ।
ਭਾਵੇਂ ਇਹ ਸਾਡੀ ਵੈਬਸਾਈਟ ਦਾ Recite Me ਟੂਲ ਹੋਵੇ ਜਾਂ ਫੋਨ ‘ਤੇ ਦੁਭਾਸ਼ੀਏ ਨਾਲ ਗੱਲਬਾਤ ਕਰਨੀ ਹੋਵੇ, ਅਸੀਂ ਯਕੀਨੀ ਬਣਾਵਾਂਗੇ ਕਿ ਤੁਸੀਂ ਉਸ ਭਾਸ਼ਾ ਵਿੱਚ ਸਹਾਇਤਾ ਪ੍ਰਾਪਤ ਕਰ ਸਕੋ ਜਿਸ ਵਿੱਚ ਤੁਸੀਂ ਸਭ ਤੋਂ ਵੱਧ ਆਰਾਮਦਾਇਕ ਮਹਿਸੂਸ ਕਰਦੇ ਹੋ।”
Rosemary Butcher
Priority Services Manager
ਤੁਹਾਡੇ ਸਵਾਲਾਂ ਦੇ ਜਵਾਬ!
ਕੀ ਤੁਸੀਂ ਸਾਲ ਭਰ ਲਈ ਸੁੱਖ-ਚੈਨ ਲਈ ਤਿਆਰ ਹੋ?
ਸਾਡੀਆਂ ਪ੍ਰਾਥਮਿਕ ਸੇਵਾਵਾਂ ਤੁਹਾਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਵਿੱਚ ਮਦਦ ਕਰਦੀਆਂ ਹਨ ਅਤੇ ਤੁਹਾਨੂੰ ਮਨ ਦੀ ਸ਼ਾਂਤੀ ਦਿੰਦੀਆਂ ਹਨ ਅਤੇ ਅਸੀਂ ਉਹਨਾਂ ਲੋਕਾਂ ਤੱਕ ਸਹਾਇਤਾ ਪਹੁੰਚਾਉਂਦੇ ਹਾਂ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।